Family Education Program

ਨਿਯਮ ਅਤੇ ਸ਼ਰਤਾਂ

ਚਿਲਡਰਨਜ਼ ਹੋਮ ਸੁਸਾਇਟੀ ਔਫ ਕੈਲੀਫ਼ੋਰਨੀਆ (CHS) ਵਿੱਚ ਦਿਲਚਸਪੀ ਦਿਖਾਉਣ ਲਈ ਧੰਨਵਾਦ। ਸਾਡਾ ਟੀਚਾ ਮਾਤਾ-ਪਿਤਾ, ਚਾਈਲਡ ਕੇਅਰ ਪ੍ਰਦਾਤਾ, ਅਧਿਆਪਕਾਂ, ਸਿਹਤ ਦੇਖਭਾਲ ਪੇਸ਼ੇਵਰਾਂ, ਸਮਾਜਿਕ ਕਾਰਜਕਰਤਾਵਾਂ, ਅਤੇ ਬੱਚਿਆਂ ਦੀ ਦੇਖਭਾਲ ਅਤੇ ਵਿਕਾਸ ਲਈ ਜ਼ੁੰਮੇਵਾਰ ਹੋਰ ਲੋਕਾਂ ਲਈ ਸਿੱਖਿਆ ਦੇ ਅਹਿਮ ਸਾਧਨ ਮੁਹੱਈਆ ਕਰਾਉਣਾ ਹੈ। ਅਸੀਂ ਪੂਰੇ ਕੈਲੀਫ਼ੋਰਨੀਆ ਅਤੇ ਦੇਸ਼ ਭਰ ਵਿੱਚ ਆਪਣੀ ਸਮੱਗਰੀ ਮੁਫ਼ਤ ਵੰਡਦੇ ਹਾਂ।

ਅਸੀਂ ਆਪਣੇ ਬਹੁਮੁੱਲੇ ਸਾਧਨਾਂ ਦੀ ਖੋਜ, ਸਿਰਜਣਾ, ਅਤੇ ਸਾਂਭ-ਸੰਭਾਲ ਲਈ ਪੂਰੀ ਮਿਹਨਤ ਅਤੇ ਸੰਸਾਧਨ ਲਗਾਉਂਦੇ ਹਾਂ। ਇਸ ਕਰਕੇ, CHS ਸਾਡੀ ਸਾਰੀ ਸਮੱਗਰੀ ਨੂੰ ਵਿਵਾਦਮਈ ਰੂਪਾਂਤਰਨ, ਨਕਲ, ਵਿਤਰਣ, ਅਤੇ ਪੁਨਰ-ਪ੍ਰਕਾਸ਼ਿਤ ਕਰਨ ਤੋਂ ਬਚਾਉਣ ਲਈ ਕਾਪੀਰਾਈਟ ਦਾ ਅਧਿਕਾਰ ਆਪਣੇ ਕੋਲ ਰੱਖਦਾ ਹੈ। ਸਾਡੀ ਸਮੱਗਰੀ ਨੂੰ ਪ੍ਰਿੰਟ ਕਰਕੇ, ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਕਿ ਤੁਸੀਂ ਸਮਝ ਗਏ ਹੋ ਕਿ ਇਹ ਸਮੱਗਰੀ ਕਾਪੀਰਾਈਟ ਅਤੇ ਹੋਰ ਬੌਧਿਕ ਸੰਪਤੀ ਕਨੂੰਨਾਂ ਦੇ ਅਧੀਨ ਸੁਰੱਖਿਅਤ ਹੈ। ਇਸ ਵੈਬਸਾਈਟ ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਸਿਰਫ ਤੁਹਾਡੇ ਨਿੱਜੀ ਅਤੇ ਗੈਰ-ਵਪਾਰਿਕ ਉਪਯੋਗ ਲਈ ਹੀ ਪ੍ਰਿੰਟ ਕੀਤੀ ਜਾਣੀ ਚਾਹੀਦੀ ਹੈ। ਤੁਸੀਂ ਕਿਸੇ ਵੀ ਤਰੀਕੇ ਨਾਲ, ਸਮੱਗਰੀ ਦੇ ਪੂਰੇ ਜਾਂ ਕੁਝ ਹਿੱਸੇ ਨੂੰ ਪੁਨਰ-ਪ੍ਰਕਾਸ਼ਿਤ ਜਾਂ ਪੁਨਰ-ਸੰਚਾਰਿਤ ਨਹੀਂ ਕਰ ਸਕਦੇ ਹੋ।

ਜੇਕਰ ਤੁਸੀਂ ਸਾਡੇ ਸੰਸਾਧਨਾਂ ਨੂੰ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਿੱਧੇ ਸਾਡੀ ਵੈਬਸਾਈਟ 'ਤੇ ਸੰਪਰਕ ਕਰੋ। ਧੰਨਵਾਦ!

Sign up for CHS updates
Areas of Interest